Home ਪਟਿਆਲਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪੰਜਾਬ ਕਮੇਟੀ ਦਾ ਗਠਨ, ਦਲਵੀਰ ਸਿੰਘ ਸਿੱਧੂਪੁਰ...

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪੰਜਾਬ ਕਮੇਟੀ ਦਾ ਗਠਨ, ਦਲਵੀਰ ਸਿੰਘ ਸਿੱਧੂਪੁਰ ਮੁੜ ਬਣੇ ਸੂਬਾ ਪ੍ਰਧਾਨ

31
0

ਪਟਿਆਲਾ, 1 ਜੂਨ(ਜਿੱਤੇਸ ਜੌਲੀ)
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਪੰਜਾਬ ਪੱਧਰੀ ਡੈਲੀਗੇਟ ਇਜਲਾਸ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ (ਪਟਿਆਲਾ) ਵਿਖੇ ਕਰਵਾਇਆ ਗਿਆ। ਇਜਲਾਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਰਬਸੰਮਤੀ ਨਾਲ ਜਥੇਬੰਦੀ ਦੀ ਨਵੀਂ ਪੰਜਾਬ ਕਮੇਟੀ ਦੀ ਚੋਣ ਕੀਤੀ ਗਈ।
ਚੋਣਾਂ ਅਨੁਸਾਰ ਸ. ਦਲਵੀਰ ਸਿੰਘ ਸਿੱਧੂਪੁਰ ਨੂੰ ਸੂਬਾ ਪ੍ਰਧਾਨ, ਸ. ਬੋਗ ਸਿੰਘ ਮਾਨਸਾ ਨੂੰ ਸੂਬਾ ਜਨਰਲ ਸਕੱਤਰ, ਸ. ਮੇਹਰ ਸਿੰਘ ਥੇੜੀ ਨੂੰ ਸੂਬਾ ਪ੍ਰੈਸ ਸਕੱਤਰ, ਸ. ਜੋਰਾਵਰ ਸਿੰਘ ਬਲਬੇੜਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਸਰਾਓ ਨੂੰ ਮੀਤ ਪ੍ਰਧਾਨ ਅਤੇ ਸ. ਬੇਅੰਤ ਸਿੰਘ ਮਹਿਮਾ ਬਠਿੰਡਾ ਨੂੰ ਸੂਬਾ ਸਕੱਤਰ ਚੁਣਿਆ ਗਿਆ।
ਇਸ ਮੌਕੇ ਨਵਨਿਯੁਕਤ ਸੂਬਾ ਪ੍ਰਧਾਨ ਸ. ਦਲਵੀਰ ਸਿੰਘ ਸਿੱਧੂਪੁਰ ਨੇ ਹਾਜ਼ਰ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸਾਨ ਭਰਾਵਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣਗੇ। ਹੋਰਨਾਂ ਨਵੇਂ ਚੁਣੇ ਗਏ ਆਗੂਆਂ ਨੇ ਵੀ ਕਿਸਾਨਾਂ ਦੀ ਭਲਾਈ ਅਤੇ ਹੱਕਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ।
ਇਜਲਾਸ ਵਿੱਚ ਜਥੇਬੰਦੀ ਦੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਅਤੇ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਸੁਰਜੀਤ ਸਿੰਘ ਭਾਦਸੋ (ਸੰਗਰੂਰ), ਗਿਆਨ ਸਿੰਘ (ਪਟਿਆਲਾ), ਬਖ਼ਸ਼ੀਸ਼ ਸਿੰਘ (ਗੁਰਦਾਸਪੁਰ), ਗਮਦੂਰ ਸਿੰਘ (ਫਰੀਦਕੋਟ), ਗੁਰਮੀਤ,ਬਖ਼ਸ਼ੀਸ਼ ਸਿੰਘ (ਗੁਰਦਾਸਪੁਰ), ਗਮਦੂਰ ਸਿੰਘ (ਫਰੀਦਕੋਟ), ਗੁਰਮੀਤ ਸਿੰਘ (ਸ੍ਰੀ ਫ਼ਤਿਹਗੜ੍ਹ ਸਾਹਿਬ), ਰਵਿੰਦਰ ਸਿੰਘ (ਮੋਹਾਲੀ), ਜਸਵਿੰਦਰ ਸਿੰਘ (ਫਿਰੋਜ਼ਪੁਰ), ਰੂਪ ਸਿੰਘ (ਬਰਨਾਲਾ), ਗਗਨਦੀਪ ਸਿੰਘ (ਬਠਿੰਡਾ) ਅਤੇ ਕੁਲਵਿੰਦਰ ਸਿੰਘ (ਰੋਪੜ) ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।
ਇਜਲਾਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਹੋਰ ਤੇਲ ਉਤਪਾਦਾਂ ਦੀਆਂ ਵਧ ਰਹੀਆਂ ਕੀਮਤਾਂ ’ਤੇ ਚਿੰਤਾ ਜਤਾਈ ਗਈ ਅਤੇ ਇਸ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ 2 ਜੂਨ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ।

LEAVE A REPLY

Please enter your comment!
Please enter your name here