Home ਪਟਿਆਲਾ ਡੈਂਟਲ ਫੋਰਟਨਾਈਟ ਦੀ ਹੋਈ ਸਮਾਪਤੀ, ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਵੰਡੇ ਦੰਦਾਂ ਦੇ...

ਡੈਂਟਲ ਫੋਰਟਨਾਈਟ ਦੀ ਹੋਈ ਸਮਾਪਤੀ, ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਵੰਡੇ ਦੰਦਾਂ ਦੇ ਸੈੱਟ

8
0

ਪਟਿਆਲਾ 15 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ

ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਦੰਦਾਂ ਦੀ ਸਾਂਭ-ਸੰਭਾਲ ਅਤੇ ਮੁਫ਼ਤ ਇਲਾਜ ਸਬੰਧੀ ਮਨਾਇਆ ਗਿਆ ਡੈਂਟਲ ਫੋਰਟਨਾਈਟ ਸਮਾਪਤ ਹੋ ਗਿਆ। ਇਸ ਮੌਕੇ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੈਡੀਕਲ ਸੁਪਰਡੈਂਟ ਡਾ.ਵਿਕਾਸ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਨਕਲੀ ਦੰਦਾਂ ਦੇ ਪੂਰੇ ਸੈੱਟ ਵੰਡੇ।

ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ.ਸੁਨੰਦਾ ਨਰੁਲਾ ਨੇ ਦੱਸਿਆ ਕਿ ਇਸ ਫੋਰਟਨਾਈਟ ਦੌਰਾਨ ਜ਼ਿਲ੍ਹੇ ਦੀਆਂ 9 ਸਰਕਾਰੀ ਸਿਹਤ ਸੰਸਥਾਵਾਂ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ, ਸਿਵਲ ਹਸਪਤਾਲ ਰਾਜਪੁਰਾ, ਸਮਾਣਾ, ਨਾਭਾ ਅਤੇ ਸੀ.ਐੱਚ.ਸੀ. ਭਾਦਸੋਂ, ਸ਼ੁਤਰਾਣਾ, ਘਨੌਰ, ਮਾਡਲ ਟਾਊਨ ਅਤੇ ਤ੍ਰਿਪੜੀ ਵਿਖੇ ਮੁਫ਼ਤ ਦੰਦਾਂ ਦੇ ਜਾਂਚ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਨਿਰਧਾਰਤ ਟੀਚੇ ਅਨੁਸਾਰ ਪੰਦਰਵਾੜੇ ਦੌਰਾਨ 25 ਲੋੜਵੰਦ ਮਰੀਜ਼ਾਂ ਨੂੰ ਨਕਲੀ ਦੰਦਾਂ ਦੇ ਪੂਰੇ ਸੈੱਟ ਮੁਫ਼ਤ ਬਣਾ ਕੇ ਦਿੱਤੇ ਗਏ। ਇਸ ਤੋਂ ਇਲਾਵਾ ਦੰਦਾਂ ਦੇ ਮਾਹਿਰ ਡਾਕਟਰਾਂ ਵੱਲੋਂ ਸਕੂਲਾਂ ਵਿੱਚ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਹੀ ਸਾਂਭ-ਸੰਭਾਲ, ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਤੰਬਾਕੂ, ਜ਼ਰਦਾ, ਬੀੜੀ ਤੇ ਵੱਧ ਮਿੱਠੀਆਂ ਚੀਜ਼ਾਂ ਦੇ ਸੇਵਨ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ।

ਸਮਾਗਮ ਦੌਰਾਨ ਮੁਫ਼ਤ ਨਕਲੀ ਦੰਦਾਂ ਦੇ ਸੈੱਟ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਰਚਨਾ, ਸਮੂਹ ਪ੍ਰੋਗਰਾਮ ਅਫਸਰ, ਦੰਦਾਂ ਦੇ ਮਾਹਿਰ ਡਾ.ਪ੍ਰੀਤੀ, ਡਾ. ਆਰਤੀ, ਡਾ.ਸਰਬਜੀਤ ਕੌਰ, ਮਾਸ ਮੀਡੀਆ ਵਿੰਗ ਦੀ ਟੀਮ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here