Home ਪਟਿਆਲਾ ਪਟਿਆਲਾ ਸਮਰ ਕਰਨੀਵਲ ਵਿੱਚ ਹਰ ਰੋਜ਼ ਉਮੜ ਰਹੀ ਲੋਕਾਂ ਦੀ ਭੀੜ

ਪਟਿਆਲਾ ਸਮਰ ਕਰਨੀਵਲ ਵਿੱਚ ਹਰ ਰੋਜ਼ ਉਮੜ ਰਹੀ ਲੋਕਾਂ ਦੀ ਭੀੜ

21
0

ਪਟਿਆਲਾ, 31 ਮਈ(ਜਿੱਤੇਸ ਜੌਲੀ):
ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਲੱਗੇ ਸਮਰ ਕਰਨੀਵਲ ਮੇਲੇ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੇਲੇ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣ ਰਹੇ ਹਨ।
ਮੇਲੇ ਵਿੱਚ ਬੱਚਿਆਂ ਲਈ ਆਕਰਸ਼ਕ ਝੂਲੇ, ਨੌਜਵਾਨਾਂ ਲਈ ਰੋਮਾਂਚਕ ਰਾਈਡਾਂ ਅਤੇ ਖਾਣ-ਪੀਣ ਦੇ ਕਈ ਪ੍ਰਕਾਰ ਦੇ ਸਟਾਲ ਲੋਕਾਂ ਦੀ ਖ਼ਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਤੋਂ ਇਲਾਵਾ ਮਨੋਰੰਜਨ ਭਰੇ ਪ੍ਰੋਗਰਾਮ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ।
ਮੇਲੇ ਵਿੱਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਇਹ ਸਮਰ ਕਰਨੀਵਲ ਪਰਿਵਾਰਾਂ ਲਈ ਮਨੋਰੰਜਨ ਦਾ ਵਧੀਆ ਸਾਧਨ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਇੱਥੇ ਆ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਹੋਰਨਾਂ ਨੂੰ ਵੀ ਮੇਲੇ ਦਾ ਆਨੰਦ ਲੈਣ ਦੀ ਅਪੀਲ ਕਰਦੇ ਹਨ।
ਆਯੋਜਕਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਅਜੇ ਤੱਕ ਪਟਿਆਲਾ ਸਮਰ ਕਰਨੀਵਲ ਨਹੀਂ ਦੇਖਿਆ ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣਣ। ਉਨ੍ਹਾਂ ਕਿਹਾ ਕਿ ਮਨੋਰੰਜਨ, ਸੁਆਦਿਸ਼ਟ ਖਾਣ-ਪੀਣ ਅਤੇ ਖੂਬਸੂਰਤ ਮਾਹੌਲ ਲੋਕਾਂ ਦਾ ਇੰਤਜ਼ਾਰ ਕਰ ਰਿਹਾ ਹੈ।

LEAVE A REPLY

Please enter your comment!
Please enter your name here