Home ਪਟਿਆਲਾ ਪੀ.ਐਲ.ਡਬਲਿਊ ਵੱਲੋਂ ਏ.ਆਈ-ਬੇਸਡ ਓ.ਐਚ.ਈ. ਮਾਨੀਟਰਿੰਗ ਸਿਸਟਮ ਨਾਲ ਲੈਸ ਪਹਿਲਾ ਲੋਕੋਮੋਟਿਵ ਤਿਆਰ

ਪੀ.ਐਲ.ਡਬਲਿਊ ਵੱਲੋਂ ਏ.ਆਈ-ਬੇਸਡ ਓ.ਐਚ.ਈ. ਮਾਨੀਟਰਿੰਗ ਸਿਸਟਮ ਨਾਲ ਲੈਸ ਪਹਿਲਾ ਲੋਕੋਮੋਟਿਵ ਤਿਆਰ

16
0

ਪਟਿਆਲਾ 16 ਸਤੰਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ

ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ) ਨੇ ਲੋਕੋਮੋਟਿਵ ਨੰਬਰ 39642 ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ)-ਬੇਸਡ ਓਵਰਹੈੱਡ ਇਕੁਇਪਮੈਂਟ (ਓ.ਐਚ.ਈ) ਮਾਨੀਟਰਿੰਗ ਸਿਸਟਮ ਨਾਲ ਲੈਸ ਕਰਕੇ ਇੱਕ ਮਹੱਤਵਪੂਰਨ ਤਕਨੀਕੀ ਉਪਲਬਧੀ ਹਾਸਲ ਕੀਤੀ ਹੈ।
ਇਸ ਲੋਕੋਮੋਟਿਵ ਨੂੰ ਪੀ.ਐਲ.ਡਬਲਿਊ ਤੋਂ ਐਲ.ਏ .ਗਰੁੱਪ ਦੀ ਸੀਨੀਅਰ ਟੈਕਨੀਸ਼ੀਅਨ ਅਤੇ ਸਭ ਤੋਂ ਸੀਨੀਅਰ ਮਹਿਲਾ ਕਰਮਚਾਰੀ ਸ੍ਰੀਮਤੀ ਨੀਲਮ ਦੇਵੀ ਨੇ ਸ੍ਰੀ ਐਸ. ਕੇ. ਸ੍ਰੀਵਾਸਤਵ, ਪ੍ਰਿੰਸੀਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਪੀ.ਸੀ.ਏ.ਓ), ਪੀ.ਐਲ.ਡਬਲਿਊ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਰਕਸ਼ਾਪ ਦੇ ਕਰਮਚਾਰੀ, ਸਟਾਫ ਕੌਂਸਲ ਅਤੇ ਹੋਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।
ਫਲੈਗ-ਆਫ਼ ਸਮਾਰੋਹ ਤੋਂ ਬਾਅਦ ਸ੍ਰੀ ਐਸ. ਕੇ. ਸ੍ਰੀਵਾਸਤਵ, ਪੀ.ਸੀ.ਏ.ਓ, ਪੀ.ਐਲ.ਡਬਲਿਊ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਏ.ਆਈ.-ਬੇਸਡ ਸਿਸਟਮ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਇਹ ਸਿਸਟਮ ਓ.ਐਚ.ਈ. ਦੀ ਲਗਾਤਾਰ ਮਾਨੀਟਰਿੰਗ ਕਰਕੇ ਅਬਨੌਰਮੈਲਿਟੀਜ਼ ਦੀ ਸ਼ੁਰੂਆਤੀ ਸਟੇਜ ਵਿੱਚ ਪਛਾਣ ਕਰਨ ਦੇ ਯੋਗ ਹੈ। ਇਹ ਆਰਕਿੰਗ, ਫਾਲਟੀ ਡਰੌਪਰਜ਼, ਮਿਸਅਲਾਈਨਡ ਸੈਕਸ਼ਨਜ਼ ਜਾਂ ਨਿਊਟਰਲ ਸੈਕਸ਼ਨਜ਼, ਫੌਰਨ ਆਬਜੈਕਟਸ, ਬ੍ਰੋਕਨ ਕੈਟੇਨਰੀ ਸਟ੍ਰੈਂਡਜ਼, ਬਰਡ ਨੈਸਟਸ ਅਤੇ ਓ.ਐਚ.ਈ. ਦੇ ਨੇੜੇ ਫੋਲੀਏਜ ਵਰਗੀਆਂ ਸਮੱਸਿਆਵਾਂ ਦਾ ਪਤਾ ਲਗਾ ਸਕਦਾ ਹੈ।
ਇਹ ਸਿਸਟਮ ਸੰਭਾਵਿਤ ਡਿਫੈਕਟਸ ਬਾਰੇ ਸਮੇਂ ਸਿਰ ਜਾਣਕਾਰੀ ਦੇ ਕੇ ਓ.ਐਚ.ਈ. ਦੀ ਸੇਫਟੀ ਅਤੇ ਰਿਲਾਇਬਿਲਟੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਹੋਵੇਗਾ, ਜਿਸ ਨਾਲ ਸਮੇਂ ਸਿਰ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਸਕੇਗਾ। ਇਹ ਪ੍ਰਿਡਿਕਟਿਵ ਮੇਨਟੇਨੈਂਸ ਨੂੰ ਵੀ ਮਜ਼ਬੂਤ ਕਰੇਗਾ ਅਤੇ ਓ.ਐਚ.ਈ. ਨਾਲ ਸਬੰਧਤ ਆਪਰੇਸ਼ਨਲ ਡਿਸਰਪਸ਼ਨਜ਼ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਏ.ਆਈ.-ਬੇਸਡ ਓ.ਐਚ.ਈ. ਮਾਨੀਟਰਿੰਗ ਸਿਸਟਮ ਨਾਲ ਲੈਸ ਇਹ ਭਾਰਤੀ ਰੇਲਵੇ ਦੀ ਕਿਸੇ ਵੀ ਪ੍ਰੋਡਕਸ਼ਨ ਯੂਨਿਟ ਵੱਲੋਂ ਤਿਆਰ ਕੀਤਾ ਗਿਆ ਪਹਿਲਾ ਲੋਕੋਮੋਟਿਵ ਹੈ। ਇਹ ਉਪਲਬਧੀ ਰੇਲਵੇ ਆਪਰੇਸ਼ਨਜ਼ ਅਤੇ ਮੇਨਟੇਨੈਂਸ ਵਿੱਚ ਏ.ਆਈ. ਟੈਕਨਾਲੋਜੀ ਦੀ ਵਰਤੋਂ ਵੱਲ ਇੱਕ ਮਹੱਤਵਪੂਰਨ ਕਦਮ ਹੈ।

LEAVE A REPLY

Please enter your comment!
Please enter your name here