ਕੋਮਲਪ੍ਰੀਤ ਪੁੱਤਰੀ ਅਮਰੀਕ ਸਿੰਘ ਵਾਸੀ ਕਲਸੀਆਂ, ਅਜੇ 10 ਮਹੀਨੇ ਪਹਿਲਾਂ ਹੀ ਨਰਸਿੰਗ ਦੀ ਉਚ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ ਅਤੇ ਕਰਦੇ ਹੋਏ ਪਾਰਟ ਟਾਈਮ ਕੰਮ ਵੀ ਕਰ ਰਹੀ ਸੀ। ਰੋਜ਼ਾਨਾਂ ਦੀ ਤਰ੍ਹਾਂ ਸ਼ਨੀਵਾਰ ਦੇਰ ਰਾਤ ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ, ਤਾਂ ਉਸਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਣ ‘ਤੇ ਪੰਜਾਬ ‘ਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਕੋਮਲਪ੍ਰੀਤ, ਕੈਨਿੰਗਵੇਲ ਖੇਤਰ ਵਿੱਚ ਰਾਤ ਲਗਭਗ 11:30 ਵਜੇ ਜੌਨ ਸਟਰੀਟ ਨੇੜੇ ਅਲਬਾਨੀ ਹਾਈਵੇਅ ‘ਤੇ ਬੈਂਟਲੇ ਪਲਾਜ਼ਾ ਕੋਲ ਪਹੁੰਚੀ ਸੀ, ਜਿਥੇ ਕਾਰ ਪਾਰਕ ਵਿੱਚ ਇੱਕ ਨੀਲੀ ਹੁੰਡਈ ਆਈ30 ਹੈਚਬੈਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਕੁੜੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਐਂਬੂਲੈਂਸ ਰਾਹੀਂ ਰਾਇਲ ਪਰਥ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ।





















