Home ਪਟਿਆਲਾ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ‘ਚ ਅੰਡਰ-17 ਲੜਕਿਆਂ ਵਿੱਚ ਪਟਿਆਲਾ ਜ਼ਿਲ੍ਹਾ ਬਣਿਆ...

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ‘ਚ ਅੰਡਰ-17 ਲੜਕਿਆਂ ਵਿੱਚ ਪਟਿਆਲਾ ਜ਼ਿਲ੍ਹਾ ਬਣਿਆ ਓਵਰਆਲ ਚੈਂਪੀਅਨ

12
0

ਪਟਿਆਲਾ 30 ਅਕਤੂਬਰ(ਮੁੱਖ ਸੰਪਾਦਕ) ਜਿਤੇਸ਼ ਜੋਲੀ

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ,ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਤਾਲਮੇਲ ਨਾਲ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲੇ ਵਿਖੇ ਕਰਵਾਏ ਗਏ।ਅੰਡਰ-17 ਲੜਕਿਆਂ ਦੇ ਕਰਾਟੇ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਨੇ ਗੋਲਡ ਮੈਡਲ 3, ਸਿਲਵਰ ਮੈਡਲ 3,ਬਰਾਉਨਜ਼ ਮੈਡਲ ਜਿੱਤ ਕੇ ਕਰਾਟੇ ਦੀ ਚੈਂਪੀਅਨਸ਼ਿਪ ਜਿੱਤੀ ਤੇ ਓਵਰਆਲ ਟਰਾਫ਼ੀ ਵੀ ਜਿੱਤੀ।ਲੁਧਿਆਣਾ ਜ਼ਿਲ੍ਹਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ 3,ਸਿਲਵਰ ਮੈਡਲ 1, ਬਰਾਉਨਜ਼ ਮੈਡਲ 2,ਪਠਾਨਕੋਟ ਜ਼ਿਲ੍ਹੇ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ 3, ਸਿਲਵਰ ਮੈਡਲ 1 ਜਿੱਤੇ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਸਾਰੀ ਟੀਮ ਨੂੰ ਤੇ ਕੋਚਾਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਅਬਜਰਵਰ ਰਾਜੇਸ਼ ਸ਼ਰਮਾ,ਕਨਵੀਨਰ ਰਾਜੇਸ਼ ਕੁਮਾਰ,ਡਾ ਆਸਾ ਸਿੰਘ,ਸਤਵਿੰਦਰ ਸਿੰਘ ਤਾਇਕਵਾਂਡੋ ਕੋਚ,ਚਮਕੌਰ ਸਿੰਘ,ਸ਼ੰਕਰ ਨੇਗੀ,ਹਰਦੀਪ ਸਿੰਘ,ਬਿੰਪਨ ਚੰਦ,ਰਾਕੇਸ਼ ਕੁਮਾਰ,ਸੁਰਿੰਦਰ ਪਾਲ ਸਿੰਘ ਐਸਪੀ,ਹਰਜੀਤ ਸਿੰਘ, ਹਰਦੀਪ ਸਿੰਘ,ਮੋਹਿਤ ਕੁਮਾਰ, ਕੁਲਦੀਪ ਜਾਹੀਦਾ ਕੁਰੈਸ਼ੀ,ਰੇਨੂ ਕੌਸ਼ਲ,ਅਮਨਦੀਪ ਕੌਰ, ਅਜਮੇਰ ਸਿੰਘ,ਬੁੱਧਰਾਮ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here