Home Uncategorized 2027 ਵਿਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੇਗੀ ..- ਨਵਲਦੀਪ ਸਿੰਘ...

2027 ਵਿਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੇਗੀ ..- ਨਵਲਦੀਪ ਸਿੰਘ , ਹਰਪਾਲ ਵਿਰਕ

17
0

ਪਟਿਆਲਾ 21 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ

ਅੱਜ ਆਮ ਆਦਮੀ ਪਾਰਟੀ ਨੇ ਪਟਿਆਲਾ ਜ਼ਿਲ੍ਹੇ ਦੇ ਪਾਰਟੀ ‘ਚ ਨਵ- ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਸਕੱਤਰ ਜਗਦੀਪ ਸਿੰਘ ਜੱਗਾ, ਜ਼ਿਲ੍ਹਾ ਸ਼ਹਿਰੀ ਇੰਚਾਰਜ ਨਵਲਦੀਪ ਸਿੰਘ ਮੌਲਵੀਵਾਲਾ , ਪਟਿਆਲਾ ਦਿਹਾਤੀ ਦੇ ਇੰਚਾਰਜ ਹਰਪਾਲ ਸਿੰਘ ਵਿਰਕ, ਮੇਅਰ ਕੁੰਦਨ ਗੋਗੀਆ, ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿਲੋਂ , ਅਮਿਤ ਡਾਬੀ ਜਿਲਾ ਸੈਕਟਰੀ
ਨੇ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਆਮ ਆਦਮੀ ਪਾਰਟੀ ਦੇ ਸਕੱਤਰ ਜਗਦੀਪ ਸਿੰਘ ਜੱਗਾ ਨੇ ਅਹੁਦੇਦਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਲੋਕ ਭਲਾਈ ਸਕੀਮਾਂ ਚਲ ਰਹੀਆ ਹਨ ਉਨ੍ਹਾਂ ਨੂੰ ਹਰ ਘਰ ਪਹੁੰਚਾਇਆ ਜਾਵੇ। ਪਟਿਆਲਾ ਅਰਬਨ ਦੇ ਇੰਚਾਰਜ ਨਵਲਦੀਪ ਸਿੰਘ ਮੌਲਵੀਵਾਲਾ ਅਤੇ ਹਰਪਾਲ ਸਿੰਘ ਵਿਰਕ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੀ ਆਮ ਆਦਮੀ ਪਾਰਟੀ ਦੀ ਟੀਮ ਇੱਕਜੁਟ ਹੈ ਅਤੇ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕੀਤਾ ਜਾਵੇਗਾ। ਨਵਲਦੀਪ ਸਿੰਘ ਨੇ ਕਿਹਾ ਪੰਜਾਬੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਤਿਆਰ-ਬਰ-ਤਿਆਰ ਹਨ ਅਤੇ 2022 ਨਾਲੋਂ ਵੀ ਵੱਧ ਸੀਟਾ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਬਣੇਗੀ। ਪਟਿਆਲਾ ਰੂਰਲ ਦੇ ਇੰਚਾਰਜ ਹਰਪਾਲ ਸਿੰਘ ਵਿਰਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਜਿੰਨੇ ਵਿਕਾਸ ਦੇ ਕੰਮ ਕੀਤੇ ਗਏ ਹਨ, ਪਿਛਲੀਆਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੋਈ ਲੋਕ ਭਲਾਈ ਦੇ ਕੰਮ ਨਹੀਂ ਕੀਤੇ।
ਨਵੇਂ ਬਣੇ ਅਹੁਦੇਦਾਰਾਂ ਵਿੱਚ ਸਟੇਟ ਜੋਆਇੰਟ ਸੈਕਟਰੀ ਮੇਘ ਚੰਦ ਸ਼ੇਰ ਮਾਜਰਾ, ਤੇਜਿੰਦਰ ਮਹਿਤਾ, ਸੁਰਜੀਤ ਸਿੰਘ ਅਬਲੋਵਾਲ, ਸਟੇਟ ਵਾਈਸ ਪ੍ਰਧਾਨ ਵਿਰਾਸਤੀ ਸੇਵਾ ਇੰਦਰ ਜੀਤ ਸਿੰਘ ਸੰਧੂ, ਲੋਕ ਸਭਾ ਵਾਈਸ ਪ੍ਰਧਾਨ ਹਰਿੰਦਰ ਕੋਹਲੀ, ਲਖ਼ਵਿੰਦਰ ਜੰਮੂ, ਹਲਕਾ ਸੰਗਠਨ ਇੰਚਾਰਜ ਗੁਰਵਿੰਦਰ ਸਿੰਘ, ਦੀਪਕ ਮਿੱਤਲ, ਹਿੰਮਤ ਕੁਮਾਰ, ਕਰਮਜੀਤ ਸਿੰਘ ਟਰੇਡ ਵਿੰਗ, ਜੀ ਐੱਸ ਓਬਰਾਏ ਜੋਆਇੰਟ, ਹਿਮੰਤ ਕੁਮਾਰ ਸੁਨਾਰੀਆ ਬੀ ਸੀ ਵਿੰਗ, ਪਟਿਆਲਾ ਸਿਟੀ ਕੋਰਡੀਨੇਟਰ, ਅਕਵਿੰਦਰ ਸਿੰਘ ਮਲੀ, ਤਰਸੇਮ, ਨਵਦੀਪ ਗਿੱਲ ਬਲਾਕ ਪ੍ਰਧਾਨ ਪਟਿਆਲਾ, ਜਸਵਿੰਦਰ ਸਿੰਘ ਕਿਸਾਨ ਵਿੰਗ, ਗੁਲਜਾਰ ਸਿੰਘ ਸਟੇਟ ਜੋਆਇੰਟ ਸੈਕਟਰੀ ਐਜੂਕੇਸ਼ਨ ਵਿੰਗ, ਅੰਗਰੇਜ ਸਿੰਘ ਵਾਈਸ ਕੋਰਡੀਨੇਟਰ ਵਿਰਾਸਤ ਸੇਵਾ ਸੰਗਠਨ, ਸੰਜੀਵ ਕੁਮਾਰ ਟ੍ਰੇਡਿੰਗ ਵਿੰਗ, ਮੁਖਤਿਆਰ ਸਿੰਘ ਜਿਲ੍ਹਾ ਕੋਰਡੀਨੇਟਰ ਐਕਸ ਸਰਵਿਸਮੈਂਨ, ਇਨ੍ਹਾਂ ਸਾਰਿਆਂ ਨੂੰ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਸਮੁਚੀ ਲੀਡਰਸ਼ਿਪ ਨੇ ਇਕਜੁਟ ਹੋਕੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨ ਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ਼ਿਵਰਾਜ ਵਿਰਕ ਯੂਥ ਵਿੰਗ, ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਮੀਡਿਆ ਵਿੰਗ, ਸੁਮੀਤ ਟਕੇਜਾ ਸ਼ੋਸਲ ਮੀਡਿਆ ਅਤੇ ਵਿਨੋਦ ਸਿੰਗਲਾ ਟ੍ਰੇਡ ਵਿੰਗ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here