Home ਪਟਿਆਲਾ ਪ੍ਰੋਫੈਸਰ ਸੁਮੇਰ ਸੀੜਾ ਨੇ ਅਕਾਲੀ ਦਲ ਨੂੰ ਆਖਿਆ ਅਲਵਿਦਾ

ਪ੍ਰੋਫੈਸਰ ਸੁਮੇਰ ਸੀੜਾ ਨੇ ਅਕਾਲੀ ਦਲ ਨੂੰ ਆਖਿਆ ਅਲਵਿਦਾ

17
0

ਪਟਿਆਲਾ 23 ਜੂਨ(ਮੁੱਖ ਸੰਪਾਦਕ) ਜਿਤੇਸ ਜੌਲੀ
ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਇੱਕ ਹੋਰ ਸਿਆਸੀ ਝਟਕਾ ਲੱਗਾ ਜਦੋਂ ਪਟਿਆਲਾ’ਚ ਪਾਰਟੀ ਦੇ ਆਗੂ ਪ੍ਰੋਫੈਸਰ ਸੁਮੇਰ ਸੀੜਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਨਿੱਜੀ ਅਤੇ ਸਿਆਸੀ ਕਾਰਨਾਂ ਕਰਕੇ ਪਾਰਟੀ ਨਾਲ ਆਪਣਾ ਸਬੰਧ ਖ਼ਤਮ ਕਰ ਰਹੇ ਹਨ।
ਪ੍ਰੋਫੈਸਰ ਸੁਮੇਰ ਸੀੜਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਲਈ ਪੂਰੀ ਨਿਸ਼ਠਾ ਨਾਲ ਕੰਮ ਕੀਤਾ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਫ਼ੈਸਲਾ ਲੈਣਾ ਲਾਜ਼ਮੀ ਹੋ ਗਿਆ। ਉਨ੍ਹਾਂ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਦੀ ਸਿਆਸੀ ਰਣਨੀਤੀ ਬਾਰੇ ਜਲਦ ਹੀ ਫ਼ੈਸਲਾ ਲੈਣਗੇ।

LEAVE A REPLY

Please enter your comment!
Please enter your name here